ਮਦਦ ਪ੍ਰਾਪਤ ਕਰੋ
ਕੀ ਤੁਹਾਨੂੰ ਕੰਮ ’ਤੇ ਕੋਈ ਸਮੱਸਿਆਵਾਂ ਹਨ? ਕੀ ਤੁਹਾਨੂੰ ਆਪਣੇ ਸਮੇਂ ਲਈ ਉਚਿਤ ਅਦਾਇਗੀ ਨਹੀਂ ਮਿਲ ਰਹੀ? ਕੀ ਤੁਸੀਂ ਭੇਦਭਾਵ ਦਾ ਸਾਹਮਣਾ ਕੀਤਾ ਹੈ? ਤੁਸੀਂ ਨੌਕਰੀ ’ਤੇ ਆਪਣੇ ਕਨੂੰਨੀ ਅਧਿਕਾਰਾਂ ਬਾਰੇ ਆਪਣੇ ਸਵਾਲਾਂ ਦੇ ਜਵਾਬ ਸੈਂਟਰ ਫਾਰ ਵਰਕਰਜ਼ ਰਾਈਟਸ (Center for Workers’ Rights) ਤੋਂ ਪ੍ਰਾਪਤ ਕਰ ਸਕਦੇ ਹੋ।
ਕੇਸਾਂ ਦੀਆਂ ਕਿਸਮਾਂ ਜਿਨ੍ਹਾਂ ਨਾਲ
ਅਸੀਂ ਨਿਪਟਦੇਅਸੀਂ ਰੁਜ਼ਗਾਰ ਸਬੰਧੀ ਕਨੂੰਨਾਂ ਵਿੱਚ ਮੁਹਾਰਤ ਰੱਖਦੇ ਹਾਂ ਜਿਨ੍ਹਾਂ ਵਿੱਚ ਸ਼ਾਮਲ ਹਨ:
- ਅਦਾਇਗੀ ਨਾ ਕੀਤੀ ਗਈ ਤਨਖਾਹ
- ਭੇਦਭਾਵ
- ਅਪੰਗਤਾ ਲਈ ਅਨੁਕੂਲਣ
- ਗਲਤ ਢੰਗ ਨਾਲ ਨੌਕਰੀ ਦੀ ਸਮਾਪਤੀ
- ਬੇਰੁਜ਼ਗਾਰੀ ਬੀਮਾ
- ਪਰੇਸ਼ਾਨੀ
- ਸਿਹਤ ਅਤੇ ਸੁਰੱਖਿਆ
- ਛੁੱਟੀ ਸੰਬੰਧੀ ਅਧਿਕਾਰ ਅਤੇ ਹੋਰ।
ਕੇਸਾਂ ਦੀਆਂ ਕਿਸਮਾਂ ਜਿਨ੍ਹਾਂ ਨਾਲ
ਅਸੀਂ ਨਹੀਂ ਨਿਪਟਦੇਟਰ ਫਾਰ ਵਰਕਰਜ਼ ਰਾਈਟਸ (Center for Workers’ Rights) ਉਹਨਾਂ ਮੁੱਦਿਆਂ ’ਤੇ ਸਹਾਇਤਾ ਪ੍ਰਦਾਨ ਨਹੀਂ ਕਰਦਾ ਜੋ ਕੰਮ ਵਾਲੀ ਥਾਂ ਨਾਲ ਸਬੰਧਤ ਨਹੀਂ ਹਨ। ਅਸੀਂ ਇਸ ਵਿੱਚ ਮਦਦ ਨਹੀਂ ਕਰਦੇ:
- ਇਮੀਗ੍ਰੇਸ਼ਨ ਰਾਹਤ
- ਲਾਈਸੈਂਸਿੰਗ
- ਸਿੱਖਿਆ
- ਸਿਹਤ ਸੰਭਾਲ ਲਾਭ
- ਪੈਨਸ਼ਨ
- ਰਿਹਾਇਸ਼
- ਅਪਰਾਧਿਕ ਕਾਨੂੰਨ
ਅਕਸਰ ਪੁੱਛੇ ਜਾਣ ਵਾਲੇ ਸਵਾਲ
ਸਾਡੀਆਂ ਸੇਵਾਵਾਂ ਮੁਫ਼ਤ ਹਨ ਅਤੇ ਅਸੀਂ ਤੁਹਾਨੂੰ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਬਾਰੇ ਨਹੀਂ ਪੁੱਛਾਂਗੇ। ਕੀ ਤੁਹਾਨੂੰ
ਅਸੀਂ ਆਪਣੇ ਸਾਰੇ ਕੰਮ ਅਤੇ ਸੇਵਾਵਾਂ ਲਈ ਭਾਸ਼ਾ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ। ਕਾਲ ਕਰਦੇ ਸਮੇਂ ਇਹ ਮਹੱਤਵਪੂਰਨ ਹੈ ਕਿ ਅਸੀਂ ਉਸ ਵਿਅਕਤੀ ਨਾਲ ਗੱਲ ਕਰ ਰਹੇ ਹਾਂ ਜਿਸਨੂੰ ਸਾਡੀ ਸਹਾਇਤਾ ਦੀ ਸਿੱਧੇ ਤੌਰ ’ਤੇ ਲੋੜ ਹੈ।
ਵਿਅਕਤੀਗਤ ਸਹਾਇਤਾ ਦੀ ਲੋੜ ਹੈ?
ਸਾਡੇ ਵਰਕਰਜ਼ ਰਾਈਟਸ (Workers’ Rights) ਕਲਿਨਿਕ ਰਾਹੀਂ ਤੁਸੀਂ ਕਿਸੇ ਇਨਟੇਕ ਵਲੰਟੀਅਰ ਨੂੰ ਸਿੱਧੇ ਤੌਰ ’ਤੇ ਮਿਲ ਸਕਦੇ ਹੋ ਜੋ ਤੁਹਾਡੀ ਕਹਾਣੀ ਅਤੇ ਤੁਹਾਡੇ ਸਵਾਲਾਂ ਨੂੰ ਸੁਣੇਗਾ। ਇਨਟੇਕ ਵਲੰਟੀਅਰ ਫੇਰ ਤਜਰਬੇਕਾਰ ਰੁਜ਼ਗਾਰ ਵਕੀਲਾਂ ਨੂੰ ਮਿਲਦਾ ਹੈ ਜੋ ਤੁਹਾਡੀ ਪ੍ਰਸਥਿਤੀ ਦਾ ਮੁਲਾਂਕਣ ਕਰਦੇ ਹਨ ਅਤੇ ਇਨਟੇਕ ਵਲੰਟੀਅਰ ਰਾਹੀਂ ਤੁਹਾਨੂੰ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ, ਸਰੋਤਾਂ, ਸਿਫਾਰਸ਼ਾਂ, ਅਤੇ ਕਨੂੰਨੀ ਵਿਕਲਪ ਪ੍ਰਦਾਨ ਕਰਦੇ ਹਨ। ਸਾਰਾ ਸੰਚਾਰ ਗੁਪਤ ਹੁੰਦਾ ਹੈ। ਸਾਰੇ ਸਲਾਹ-ਮਸ਼ਵਰੇ ਇਸ ਸਮੇਂ ਫ਼ੋਨ ‘ਤੇ ਹੋਣ ਵਾਲੀਆਂ ਅਪਾਇੰਟਮੈਂਟਾਂ ਲਈ ਤੈਅ ਕੀਤੇ ਜਾ ਰਹੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ 916-905-5857 ’ਤੇ ਕਾਲ ਕਰੋ।
ਕੀ ਤੁਹਾਡੇ ਕੋਲ ਪਹਿਲਾਂ ਹੀ ਤੁਹਾਡੇ ਕੰਮ ਨਾਲ ਸਬੰਧਿਤ ਕੋਈ ਵਿਚਾਰ-ਅਧੀਨ ਕੇਸ ਹੈ?
ਸੈਂਟਰ ਫਾਰ ਵਰਕਰਜ਼ ਰਾਈਟਸ (Center for Workers’ Rights) ਅਦਾਲਤੀ ਕੇਸਾਂ ਵਿੱਚ ਵਰਕਰਾਂ ਦੀ ਨੁਮਾਇੰਦਗੀ ਨਹੀਂ ਕਰਦਾ ਹੈ। ਅਸੀਂ ਕੈਲੀਫੋਰਨੀਆ ਦੇ ਪ੍ਰਸ਼ਾਸ਼ਕੀ ਅਦਾਰਿਆਂ ਵਿਚਲੇ ਮਾਮਲਿਆਂ ਬਾਰੇ ਜਾਣਕਾਰੀ ਅਤੇ ਪ੍ਰਤੀਨਿਧਤਾ ਪ੍ਰਦਾਨ ਕਰਦੇ ਹਾਂ, ਜਿਸ ਵਿੱਚ ਸ਼ਾਮਲ ਹਨ ਕੈਲੀਫੋਰਨੀਆ ਲੇਬਰ ਕਮਿਸ਼ਨਰ (California Labor Commissioner) ਦੇ ਦਫਤਰ, ਕੈਲੀਫੋਰਨੀਆ ਸਿਵਲ ਰਾਈਟਸ ਡਿਪਾਰਟਮੈਂਟ, (California Civil Rights Department) (ਜਿਸਨੂੰ ਪਹਿਲਾਂ ਡਿਪਾਰਟਮੈਂਟ ਆਫ ਫੇਅਰ ਇਮਪਲਾਇਮੈਂਟ ਐਂਡ ਹਾਊਸਿੰਗ (Department of Fair Employment and Housing) ਕਿਹਾ ਜਾਂਦਾ ਸੀ) ਅਤੇ ਕੈਲੀਫੋਰਨੀਆ ਅਨਇਮਪਲਾਇਮੈਂਟ ਇੰਸ਼ੋਰੈਂਸ ਅਪੀਲਜ਼ ਬੋਰਡ (California Unemployment Insurance Appeals Board)। ਜੇ ਵਰਤਮਾਨ ਸਮੇਂ ਤੁਹਾਡਾ ਕੋਈ ਕੇਸ ਕੈਲੀਫੋਰਨੀਆ ਲੇਬਰ ਕਮਿਸ਼ਨਰ (California Labor Commissioner) ਦੇ ਦਫਤਰ ਵਿੱਚ ਵਿਚਾਰ-ਅਧੀਨ ਹੈ ਤਾਂ ਤੁਸੀਂ ਉਹਨਾਂ ਨੂੰ 833-526-4636 ’ਤੇ ਕੇਸ ਦੀ ਸਥਿਤੀ ਬਾਰੇ ਪੁੱਛਗਿੱਛ ਕਰਨ ਲਈ ਕਾਲ ਕਰ ਸਕਦੇ ਹੋ।
ਆਪਣੇ ਉਦਯੋਗ ਵਿੱਚਲੇ ਹੋਰ ਕਰਮਚਾਰੀਆਂ ਨਾਲ ਜੁੜਨਾ ਚਾਹੁੰਦੇ ਹੋ?
ਤੁਹਾਡੇ ਉਦਯੋਗ ਵਿੱਚਲੇ ਕਰਮਚਾਰੀਆਂ ਲਈ ਭਾਈਚਾਰਕ ਸਮਾਗਮਾਂ ਬਾਰੇ ਜਾਣਨ ਲਈ ਜਾਂ ਤੁਹਾਡੇ ਅਤੇ ਤੁਹਾਡੇ ਸਾਥੀਆਂ ਲਈ ਇੱਕ ਸਿਖਲਾਈ ਦਾ ਸਮਾਂ ਤੈਅ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਸਾਡੇ ਨਾਲ 916-905-5857 ’ਤੇ ਸੰਪਰਕ ਕਰੋ।
ਕੀ ਤੁਸੀਂ ਹਾਲੀਆ ਸਮੇਂ ਵਿੱਚ ਕੰਮ ਗੁਆ ਲਿਆ ਸੀ ਅਤੇ ਬੇਰੁਜ਼ਗਾਰੀ ਬੀਮੇ ਦੇ ਲਾਭਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?
ਅਸੀਂ ਤੁਹਾਡੇ ਨਾਲ ਇਸ ਬਾਰੇ ਗੱਲ ਕਰ ਸਕਦੇ ਹਾਂ ਕਿ ਕਿਵੇਂ ਬੇਰੁਜ਼ਗਾਰੀ ਲਾਭਾਂ ਤੱਕ ਪਹੁੰਚ ਕਰਨੀ ਹੈ, ਪ੍ਰਕਿਰਿਆ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ, ਅਤੇ ਇਹ ਯਕੀਨੀ ਬਣਾਉਣ ਲਈ ਤੁਹਾਨੂੰ ਸਰੋਤਾਂ ਨਾਲ ਜੋੜ ਸਕਦੇ ਹਾਂ ਕਿ ਤੁਹਾਨੂੰ ਤੁਹਾਡੇ ਲਾਭਾਂ ਦਾ ਭੁਗਤਾਨ ਜਲਦੀ ਕੀਤਾ ਜਾਵੇ। ਤੁਸੀਂ ਸਾਨੂੰ 916-905-5857 ’ਤੇ ਕਾਲ ਕਰ ਸਕਦੇ ਹੋ। ਤੁਸੀਂ ਇਮਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ (Employment Development Department) ਨੂੰ ਵੀ ਕਾਲ ਕਰ ਸਕਦੇ ਹੋ ਅਤੇ ਤੁਹਾਨੂੰ 1-800-300-5616 ’ਤੇ ਭਾਸ਼ਾ ਸੰਬੰਧੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ।